Loading the player...

ਡਿਊਟੀ ਦੌਰਾਨ ਅਪਾਹਜ ਹੋਏ ਨੌਜਵਾਨਾਂ ਦੇ ਸਨਮਾਨ 'ਚ ਫੌਜ ਵੱਲੋਂ ਕਰਵਾਇਆ ਗਿਆ ਪ੍ਰੋਗਰਾਮ

Last Updated: Jul 18 2018 15:41
Reading time: 1 min, 8 secs

ਭਾਰਤੀ ਫੌਜ ਦੇ ਜਵਾਨ ਜਿਨ੍ਹਾਂ ਨੇ ਕਿ ਹਰ ਹਲਾਤਾਂ ਵਿੱਚ ਦੇਸ਼ ਦੀ ਸੁਰੱਖਿਆ ਲਈ ਆਪਣੀਆਂ ਜਾਣਾ ਵਾਰੀਆਂ ਹਨ ਪਰ ਦੇਸ਼ ਦੀ ਸਾਖ ਉੱਤੇ ਕੋਈ ਵੀ ਕਮੀ ਨਹੀਂ ਆਉਣ ਦਿੱਤੀ ਅਤੇ ਇਨ੍ਹਾਂ ਫੌਜ ਦੇ ਜਵਾਨਾਂ ਵਿੱਚੋਂ ਕੁਝ ਅਜਿਹੇ ਜਵਾਨ ਵੀ ਹਨ ਜਿਨ੍ਹਾਂ ਦੀ ਜਾਨ ਤਾਂ ਨਹੀਂ ਗਈ ਪਰ ਵਾਰ ਸਭ ਕੁਝ ਦਿੱਤਾ, ਜੀ ਹਾਂ ਅਸੀਂ ਗੱਲ ਕਰ ਰਹੇ ਹਾਂ ਉਨ੍ਹਾਂ ਵੀਰ ਜਵਾਨਾਂ ਦੀ ਜਿਨ੍ਹਾਂ ਨੇ ਦੇਸ਼ ਦੀ ਸੁਰੱਖਿਆ ਕਰਦੇ ਹੋਏ ਆਪਣੇ ਸਰੀਰ ਦੇ ਅੰਗ ਗਵਾਏ ਹਨ ਅਤੇ ਅੱਜ ਇਨ੍ਹਾਂ ਜਵਾਨਾਂ ਦੇ ਸਨਮਾਨ ਵਿੱਚ ਫੌਜ ਵੱਲੋਂ ਪਹਿਲ ਕਦਮੀ ਕਰਦੇ ਹੋਏ ਸਨਮਾਨ ਸਮਾਰੋਹ ਕਰਵਾਇਆ ਗਿਆ। ਜਿਸ ਵਿੱਚ ਇਨ੍ਹਾਂ ਫੌਜੀਆਂ ਨੂੰ ਭਾਰਤੀ ਫੌਜ ਦੇ ਲੈਫਟੀਨੈਂਟ ਜਨਰਲ ਵਾਈ.ਵੀ.ਕੇ ਮੋਹਨ ਵੱਲੋਂ ਸਨਮਾਨਤ ਕੀਤਾ ਗਿਆ ਅਤੇ ਇਨ੍ਹਾਂ ਜਵਾਨਾਂ ਨੂੰ ਭਰੋਸਾ ਦਿੱਤਾ ਗਿਆ ਕਿ ਭਵਿੱਖ ਵਿੱਚ ਇਨ੍ਹਾਂ ਫੌਜ ਦੇ ਸਿਪਾਹੀਆਂ ਨੂੰ ਕੋਈ ਵੀ ਪ੍ਰੇਸ਼ਾਨੀ ਨਹੀਂ ਆਉਣ ਦਿੱਤੀ ਜਾਵੇਗੀ। ਉਨ੍ਹਾਂ ਸੰਬੋਧਨ 'ਚ ਕਿਹਾ ਕਿ ਭਾਰਤੀ ਫੌਜ ਵੱਲੋਂ ਉਪਰਾਲਾ ਕੀਤਾ ਜਾ ਰਿਹਾ ਕਿ ਇਨ੍ਹਾਂ ਜਵਾਨਾਂ ਦੇ ਘਰਾਂ ਤੱਕ ਪਹੁੰਚ ਕਰ ਇਨ੍ਹਾਂ ਨੂੰ ਹਰ ਸਹੂਲਤ ਦਿੱਤੀ ਜਾਵੇਗੀ।

ਦੇਸ਼ ਦੇ ਇਨ੍ਹਾਂ ਰਾਖਿਆਂ ਦੇ ਸਨਮਾਨ 'ਚ ਰੱਖੇ ਇਸ ਪ੍ਰੋਗਰਾਮ ਵਿੱਚ ਨਿਊਜ਼ ਨੰਬਰ ਦੀ ਟੀਮ ਨੇ ਸ਼ਮੂਲੀਅਤ ਕਰ ਜਦ ਇਸ ਬਾਰੇ ਭਾਰਤੀ ਫੌਜ ਦੇ ਇਨ੍ਹਾਂ ਜਵਾਨਾਂ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਭਾਰਤੀ ਫੌਜ ਵੱਲੋਂ ਸ਼ਲਾਘਾਯੋਗ ਉਪਰਾਲਾ ਕੀਤਾ ਜਾ ਰਿਹਾ ਹੈ, ਜੋਕਿ ਆਉਣ ਵਾਲੇ ਦਿਨਾਂ ਵਿੱਚ ਡਿਊਟੀ ਦੌਰਾਨ ਅਪਾਹਜ ਹੋਏ ਫੌਜੀਆਂ ਲਈ ਵਰਦਾਨ ਸਾਬਤ ਹੋਵੇਗਾ। ਉਨ੍ਹਾਂ ਕਿਹਾ ਕਿ ਇਸ ਉਪਰਾਲੇ ਸਦਕਾ ਹੁਣ ਸਾਡੇ ਵਰਗੇ ਸੈਨਿਕਾਂ ਨੂੰ ਦਫਤਰਾਂ ਵਿਖੇ ਧੱਕੇ ਨਹੀਂ ਖਾਣੇ ਪੈਣਗੇ।